ਮੈਂ ਕੀ ਕੀ ਸਿਫ਼ਤਾਂ ਦੱਸਾਂ ਲੈਰਿਕਸ

ਮੈਂ ਕੀ ਕੀ ਸਿਫ਼ਤਾਂ ਦੱਸਾਂ ਮੈਂ ਕੀ ਕੀ ,ਸਿਫ਼ਤਾਂ ਦੱਸਾਂ,
ਸ਼ਿਵ, ਸ਼ੰਕਰ ਦੇ ਦਰਬਾਰ ਦੀਆਂ ॥
ਏਹਦੇ, ਦਰ ਦੀਆਂ, ਠੰਡੀਆਂ ਛਾਂਵਾਂ,
ਤੱਪਦੇ, ਹਿਰਦੇ ਨੂੰ, ਠਾਰਦੀਆਂ ॥

ਮੈਂ, ਕੀ ਕੀ, ਸਿਫ਼ਤਾਂ ਦੱਸਾਂ..
ਜਦ, ਗੌਰਾਂ ਨੂੰ, ਵਿਆਹਵਣ ਆਏ ॥
ਭੂਤ, ਪ੍ਰੇਤ, ਬਰਾਤੀ ਆਏ ॥
ਭੂਤ, ਪ੍ਰੇਤ, ਬਰਾਤੀ ਆਏ,
ਸਖੀਆਂ, ਸ਼ਿਵ ਨੂੰ, ਤਾੜ੍ਹਦੀਆਂ…

ਮੈਂ, ਕੀ ਕੀ, ਸਿਫ਼ਤਾਂ ਦੱਸਾਂ….

ਵਿੱਚ, ਜਟਾਵਾਂ, ਗੰਗਾ ਵੱਗਦੀ ॥
ਬੈਲ, ਸਵਾਰੀ, ਚੰਗੀ ਲੱਗਦੀ ॥
ਬੈਲ, ਸਵਾਰੀ, ਚੰਗੀ ਲੱਗਦੀ
ਸਿਫਤਾਂ, ਤਾਰਣ, ਹਾਰ ਦੀਆਂ…
ਮੈਂ ਕੀ ਕੀ ਸਿਫ਼ਤਾਂ ਦੱਸਾਂ…..

ਜੈ, ਸ਼ਿਵ ਸ਼ੰਕਰ, ਜੈ ਸ਼ਿਵ ਭੋਲ੍ਹੇ ॥
ਬੰਦ, ਕਿਸਮਤ ਦੇ, ਜਿੰਦਰੇ ਖੋਲ੍ਹੇ ॥
ਬੰਦ, ਕਿਸਮਤ ਦੇ, ਜਿੰਦਰੇ ਖੋਲ੍ਹੇ ਸਿਫ਼ਤਾਂ,
ਬਖਸ਼ਣ, ਹਾਰ ਦੀਆਂ..ਮੈਂ ਕੀ ਕੀ ਸਿਫ਼ਤਾਂ ਦੱਸਾਂ…..

ਸਾਫ਼, ਜਿਹਨਾਂ ਦੀਆਂ ਹੁੰਦੀਆਂ ਨੀਤਾਂ ॥
ਭੋਲ੍ਹੇ, ਨਾਥ ਨਾਲ, ਲਾਉਣ ਪ੍ਰੀਤਾਂ ॥
ਭੋਲ੍ਹੇ, ਨਾਥ ਨਾਲ, ਲਾਉਣ ਪ੍ਰੀਤਾਂ ਲੈ,
ਖੁਸ਼ੀਆਂ, ਸੰਸਾਰ ਦੀਆਂ
ਮੈਂ ਕੀ ਕੀ ਸਿਫ਼ਤਾਂ ਦੱਸਾਂ…..

ਦਰ, ਭੋਲ੍ਹੇ ਦੇ, ਝੁੱਲ੍ਹਦੇ ਝੰਡੇ ॥
ਸਭ ਨੂੰ, ਮਿੱਠੀਆਂ, ਮੁਰਾਦਾਂ ਵੰਡੇ ॥
ਸਭ ਨੂੰ, ਮਿੱਠੀਆਂ, ਮੁਰਾਦਾਂ ਵੰਡੇ,
ਸੰਗਤਾਂ, ਅਰਜ਼ ਗੁਜ਼ਾਰਦੀਆਂ.
ਮੈਂ, ਕੀ ਕੀ, ਸਿਫ਼ਤਾਂ ਦੱਸਾਂ…

ਛੱਡ ਦੇ, ਭਗਤਾ, ਦੁਨੀਆਂ ਦਾਰੀ ॥
ਸ਼ਿਵ, ਸ਼ੰਕਰ ਨਾਲ, ਲਾ ਲੈ ਯਾਰੀ ॥

ਸ਼ਿਵ, ਸ਼ੰਕਰ ਨਾਲ, ਲਾ ਲੈ ਯਾਰੀ,
‘ਤ੍ਰਿਲੋਕੀ, ਸਰਕਾਰ ਦੀਆਂ…
ਮੈਂ ਕੀ ਕੀ, ਸਿਫ਼ਤਾਂ ਦੱਸਾਂ.

सतगुरु के दीवाने हैं ये शान से कहते हैं लिरिक्स

सतगुरु जी मेरे आये मेहरा हो गइयाँ लिरिक्स

लग जा गुरा दे चरणी गुरू पार लगाना लिरिक्स

रुत झोलियां भरण दी आई लिरिक्स

Leave a Comment