ਪੰਡਿਤ ਜਵਾਹਰ ਲਾਲ ਨਹਿਰੂ – ਲੇਖ

ਪੰਡਿਤ ਜਵਾਹਰ ਲਾਲ ਨਹਿਰੂ

ਜਵਾਹਰ ਜਨਨੀ ਜਨੇ ਤਾਂ ਭਗਤ ਜਨ ਯਾ ਦਾਤਾ ਯਾ ਸੂਰ । ਨਹੀਂ ਤਾਂ ਜਨਨੀ ਬਾਂਝ ਰਹਹਿ ਕਾਹੇ ਗਵਾਵੇ ਨੂਰ ।

ਅਜਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ

ਪੰਡਿਤ ਜਵਾਹਰ ਲਾਲ रे ਨਹਿਰ ਅਜਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ । ਆਪ ਨੇ ਦੇਸ਼ ਦੀ ਅਜਾਦੀ ਲਈ ਬਹੁਤ ਕੁਰਬਾਨੀਆਂ ਕੀਤੀਆਂ। ਦੇਸ਼-ਭਗਤੀ ਦਾ ਜਜਬਾ ਵਿਰਸੇ ਵਿਚ ਮਿਲਿਆ। ਭਾਰਤ ਦੇ ਪ੍ਰਧਾਨ ਮੰਤਰੀ ਦਾ

ਅਹੁਦਾ ਸੰਭਾਲ ਕੇ ਆਪ ਨੇ ਦੇਸ਼ ਦੀ ਨਵ-ਉਸਾਰੀ ਲਈਤੇ ਵਿਦੇਸ਼ਾਂ ਵਿਚ ਉਸ ਦਾ ਨਾਂ ਪੈਦਾ ਕਰਨ ਲਈ ਵਰਣਨ ਯੋਗ ਕੰਮ ਕੀਤਾ।

ਜਨਮ ਤੇ ਬਚਪਨ

ਪੰਡਿਤ ਨਹਿਰੂ ਦਾ ਜਨਮ 14 ਨਵੰਬਰ, 1889 ਈ: ਨੂੰ ਅਲਾਹਾਬਾਦ ਵਿਚ ਉੱਘੇ ਵਕੀਲ ਤੇ ਦੇਸ-ਭਗਤ ਪੰਡਿਤ ਮੋਤੀ ਲਾਲ ਨਹਿਰੂ ਦੇ ਘਰ ਹੋਇਆ । ਨਹਿਰੂ ਪਰਿਵਾਰ ਦੇ ਬਹੁਤ ਅਮੀਰ ਹੋਣ ਕਰਕੇ ਆਪ ਦੀ ਪਾਲਣਾ ਬੜੇ ਸੁੱਖਾਂ ਵਿਚ ਹੋਈ।

ਵਿੱਦਿਆ

ਆਪ ਨੇ ਮੁੱਢਲੀ ਵਿੱਦਿਆ ਘਰ ਵਿਚ ਹੀ ਪ੍ਰਾਪਤ ਕੀਤੀ ਅਤੇ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਆਪ ਇੰਗਲੈਂਡ ਗਏ। ਇੱਥੇ ਆਪ ਨੇ ਬੈਰਿਸਟਰੀ ਦੀ ਡਿਗਰੀ ਪ੍ਰਾਪਤ ਕੀਤੀ। ਇੰਗਲੈਂਡ ਤੋਂ ਭਾਰਤ ਵਾਪਸ ਪਰਤ ਕੇ ਆਪ ਰਾਜਨੀਤੀ ਵਿਚ ਹਿੱਸਾ ਲੈਣ ਲੱਗੇ ।

ਭਾਰਤ ਦੀ ਅਜਾਦੀ ਦੀ ਲਹਿਰ ਵਿਚ ਹਿੱਸਾ

1920 ਈ. ਵਿਚ ਜਦੋਂ ਗਾਂਧੀ ਜੀ ਨੇ ਨਾ ਮਿਲਵਰਤਣ ਲਹਿਰ ਚਲਾਈ ਤਾਂ ਨਹਿਰੂ ਜੀ ਨੇ ਪਰਿਵਾਰ ਸਮੇਤ ਇਸ ਲਹਿਰ ਵਿਚ ਹਿੱਸਾ ਲਿਆ। 1930 ਈ. ਵਿਚ ਪੰਡਿਤ ਨਹਿਰੂ ਕਾਂਗਰਸ ਪਾਰਟੀ ਦੇ ਪ੍ਰਧਾਨ ਚੁਣੇ ਗਏ। ਕਾਂਗਰਸ ਨੇ ਪੰਡਿਤ ਨਹਿਰੂ ਦੀ ਅਗਵਾਈ ਹੇਠ ਹੀ ਦੇਸ਼ ਲਈ ਪੂਰਨ ਅਜਾਦੀ ਪ੍ਰਾਪਤ ਕਰਨ ਦਾ ਮਤਾ ਪਾਸ ਕੀਤਾ। ਆਪ ਕਈ ਵਾਰ ਜੇਲ੍ਹ ਗਏ।

ਭਾਰਤ ਦੀ ਅਜਾਦੀ ਤੇ ਪ੍ਰਧਾਨ ਮੰਤਰੀ ਬਣਨਾ

ਅੰਤ 15 ਅਗਸਤ 1947 ਈ. ਨੂੰ ਭਾਰਤ ਅਜਾਦ ਹੋ ਗਿਆ ।ਭਾਰਤ ਦੇ ਦੋ ਟੋਟੇ ਹੋ ਗਏ। ਅਜਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣਨ ਦਾ ਸਿਹਰਾ ਪੰਡਿਤ ਨਹਿਰੂ ਜੀ ਨੂੰ ਹੀ ਪ੍ਰਾਪਤ ਹੋਇਆ । ਪੰਡਿਤ ਨਹਿਰੂ ਇਸ ਅਹੁਦੇ ਉੱਪਰ ਆਪਣੇ ਅੰਤਲੇ ਦਿਨਾ ਤਕ ਕਾਇਮ ਰਹੇ।

ਭਾਰਤ ਦੀ ਨਵ-ਉਸਾਰੀ

ਪੰਡਿਤ ਨਹਿਰੂ ਦੀ ਅਗਵਾਈ ਹੇਠ ਸਦੀਆਂ ਦੀ ਗੁਲਾਮੀ ਦੇ ਲਿਤਾੜੇ ਭਾਰਤ ਦੀ ਨਵ-ਉਸਾਰੀ ਦਾ ਕੰਮ ਆਰੰਭ ਹੋਇਆ । ਭਾਰਤ ਨੂੰ ਹਰ ਪੱਖੋਂ ਨਵਾਂ ਰੂਪ ਦੇਣ ਤੇ ਦੇਸ-ਵਾਸੀਆਂ ਦੀ ਤਕਦੀਰ ਬਦਲਣ ਲਈ ਆਪ ਨੇ ਰਾਤ-ਦਿਨ ਇਕ ਕਰ ਕੇ ਕੰਮ ਕੀਤਾ | ਪੰਜ ਸਾਲਾ ਯੋਜਨਾਵਾਂ ਬਣਾਈਆਂ ਗਈਆਂ | ਦੇਸ਼ ਵਿਚ ਤਰੱਕੀ ਦੇ ਕੰਮ ਆਰੰਭ ਹੋਏ । ਆਪ ਨੇ ਨਿਰਪੱਖ ਵਿਦੇਸ਼ੀ ਨੀਤੀ ਨਾਲ ਹਰ ਇਕ ਦੇਸ਼ ਨਾਲ ਮਿੱਤਰਤਾ ਵਧਾਈ। ਆਪ ਜੰਗ ਦੇ ਵਿਰੋਧੀ ਅਤੇ ਸ਼ਾਂਤੀ ਦੇ ਪੁਜਾਰੀ ਸਨ । ਆਪ ਨੇ ਸੰਸਾਰ ਵਿਚ ਅਮਨ ਸਥਾਪਿਤ ਕਰਨ ਲਈ ਪੰਚਸ਼ੀਲ ਦੇ ਨਿਯਮਾਂ ਨੂੰ ਸਥਾਪਿਤ ਕੀਤਾ।

ਭਾਰਤੀ ਲੋਕਾਂ ਨਾਲ ਪਿਆਰ

ਪੰਡਿਤ ਨਹਿਰੂ ਕੇਵਲ ਭਾਰਤ ਦੇ ਲੋਕਾ ਨਾਲ ਹੀ ਨਹੀਂ, ਸਗੋਂ ਦੇਸ਼ ਦੇ ਕਿਣਕੇ ਕਿਣਕੇ ਨੂੰ ਪਿਆਰ ਕਰਦੇ ਸਨ । ਆਪ ਦੀ ਅੰਤਿਮ ਇੱਛਾ ਵੀ ਇਹੋ ਹੀ ਸੀ ਕਿ ਮਰਨ ਪਿੱਛੋਂ ਉਹਨਾਂ ਦੇ ਸਰੀਰ ਦੀ ਰਾਖ ਭਾਰਤ ਦੇ ਖੇਤਾਂ ਵਿਚ ਖਿਲਾਰ ਦਿੱਤੀ ਜਾਵੇ। ਬੱਚੇ ਉਹਨਾਂ ਨੂੰ ਚਾਚਾ ਨਹਿਰ’ ਆਖ ਕੇ ਪੁਕਾਰਦੇ ਸਨ । ਪੰਡਿਤ ਨਹਿਰੂ ਦਾ ਜਨਮ ਦਿਨ 14 ਨਵੰਬਰ, ਹਰ ਸਾਲ ‘ਬਾਲ ਦਿਵਸ’ ਦੇ ਰੂਪ ਵਿਚ ਮਨਾਇਆ ਜਾਂਦਾ ਹੈ ।

ਮਹਾਨ ਲੇਖਕ

ਪੰਡਿਤ ਨਹਿਰੂ ਦੇਸ਼ ਦੇ ਮਹਾਨ ਆਗੂ ਹੋਣ ਦੇ ਨਾਲ ਨਾਲ ਇਕ ਉੱਚੇ ਦਰਜੇ ਦੇ ਲਿਖਾਰੀ ਵੀ ਸਨ । ਪਿਤਾ ਵਲੋਂ ਧੀ ਨੂੰ ਚਿੱਠੀਆਂ’, ‘ਆਤਮ-ਕਥਾ ਤੇ ਭਾਰਤ ਦੀ ਖੋਜ’ ਆਪ ਜੀ ਦੀਆਂ ਪ੍ਰਸਿੱਧ ਰਚਨਾਵਾਂ ਹਨ ।

ਚਲਾਣਾ

ਭਾਰਤ ਦਾ ਇਹ ਹਰਮਨ-ਪਿਆਰਾ ਨੇਤਾ 27 ਮਈ 1964 ਈ. ਨੂੰ ਦਿਲ ਦੀ ਧੜਕਣ ਬੰਦ ਹੋਣ ਨਾਲ ਅੱਖਾਂ ਮੀਟ ਗਿਆ ।ਇਸ ਦੇ ਨਾਲ ਹੀ ਭਾਰਤ ਦੀ ਰਾਜਨੀਤੀ ਦਾ ਇਕ ਕਾਂਡ ਸਮਾਪਤ ਹੋ ਗਿਆ ।

Leave a Comment